ਪਿਆਰੇ ਵਿਦਿਆਰਥੀਓ
ਮੈਂ ਤੁਹਾਨੂੰ ਆਪਣੇ ਇਲਾਕੇ ਦੀ ਇਸ ਸਿਰਮੌਰ ਸੰਸਥਾ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਾ ਹੋਇਆ ਦਿਲੋਂ ਜੀ ਆਇਆਂ ਕਹਿੰਦਾ ਹਾਂ। ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ, ਤਲਵਾੜਾ ਸਾਲ 1986 ਵਿੱਚ ਸਥਾਪਤ ਹੋਇਆ, ਜਿਸ ਨੂੰ ਆਪਣੇ ਗੌਰਵਮਈ ਤਿਹਾਸ ਤੇ ਬੇਹੱਦ ਫ਼ਖਰ ਹੈ। ਪੰਜਾਬ ਦੇ ਸਮੂਹ ਸਰਕਾਰੀ ਕਾਲਜਾਂ ਵਿਚੋਂ ਸਰਕਾਰੀ ਕਾਲਜ, ਤਲਵਾੜਾ ਦਾ ਖ਼ਾਸ ਸਥਾਨ ਹੈ। ਵਿਕਸਿਤ ਸਖ਼ਸ਼ੀਅਤ, ਅਗਾਂਹਵਧੂ ਸੋਚ, ਨੈਤਿਕ ਕਦਰਾਂ ਕੀਮਤਾਂ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਸਾਂਝੀਵਾਲਤਾ ਵਾਲਾ ਸੱਭਿਆਚਾਰ ਇਕ ਵਿਕਸਿਤ ਸਮਾਜ ਦੇ ਪਛਾਣ ਚਿੰਨ੍ਹ ਹੁੰਦੇ ਹਨ। ਸੋ ਇਹਨਾਂ ਪਛਾਣ ਚਿੰਨ੍ਹਾਂ ਨੂੰ ਮਦੇਨਜ਼ਰ ਰੱਖਦਿਆਂ ਸਮੇਂ-ਸਮੇਂ ਆਪਣੀ ਭੂਮਿਕਾ ਨਿਭਾ ਰਹੇ ਮਿਹਨਤੀ ਅਤੇ ਤਜ਼ਰਬੇਕਾਰ ਪ੍ਰਿੰਸੀਪਲ ਅਤੇ ਪ੍ਰੋਫੈਸਰ ਸਾਹਿਬਾਨਾਂ ਦੀ ਯੋਗ ਰਹਿਨੁਮਾਈ ਹੇਠ, ਇਸ ਸੰਸਥਾ ਦੇ ਹਜ਼ਾਰਾਂ ਹੀ ਵਿਦਿਆਰਥੀ ਵਿਦਿਅਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿਚ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਮੱਲਾਂ ਮਾਰਦੇ ਹੋਏ ਸਰਵਉਚ ਮੁਕਾਮ ਹਾਸਲ ਕਰ ਚੁੱਕੇ ਹਨ।
ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਤਰਾਸ਼ਣ ਲਈ ਅਤੇ ਦੇਸ਼ ਦੇ ਹੋਣਹਾਰ ਨਾਗਰਿਕ ਬਣਾਉਣ ਲਈ ਸੰਸਥਾ ਵਿੱਚ ਐਨ.ਸੀ.ਸੀ. ਅਤੇ ਐਨ.ਐਸ.ਐਸ. ਤੋਂ ਇਲਾਵਾ ਸੱਭਿਆਚਾਰਕ ਗਤੀਵਿਧੀਆਂ, ਇਕੋ-ਗਰੁਪ, ਰੈਡ-ਰਿਬਨ ਕਲੱਬ, ਵਿਭਾਗੀ ਸੋਸਾਇਟੀਆਂ, ਬੱਡੀ ਗਰੁੱਪ, ਪਲੇਸਮੈਂਟ ਸੈਲ, ਕਾਊਂਸਲਿੰਗ ਸੈਲ ਆਦਿ ਵਿਦਿਆਰਥੀਆਂ ਲਈ ਦਿਸ਼ਾ ਨਿਰਦੇਸ਼ ਵਜੋਂ ਸਹਾਈ ਹੁੰਦੇ ਹਨ। ਵਿਦਿਆਰਥੀਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਉਹਨਾਂ ਲਈ ਹਰ ਸਹੂਲਤ ਦਾ ਪ੍ਰਬੰਧ ਹੈ। ਸ਼ੁੱਭਇੱਛਾਵਾਂ ਅਤੇ ਅਸ਼ੀਰਵਾਦ ਸਹਿਤ।
ਪ੍ਰਿੰਸੀਪਲ